AFCA ਦੇ ਬਾਰੇ

Australian Financial Complaints Authority (AFCA) ਇਕ ਬਾਹਰਲੀ ਸੁਤੰਤਰ ਝਗੜੇ ਸੁਲਝਾਉਣ ਵਾਲੀ ਸਕੀਮ ਹੈ।

AFCA ਵਿਅਕਤੀਆਂ ਤੇ ਛੋਟੇ ਵਪਾਰੀਆਂ ਨੂੰ ਵਿੱਤੀ ਉਤਪਾਦਾਂ ਤੇ ਸੇਵਾਵਾਂ ਸਬੰਧੀ ਸ਼ਿਕਾਇਤਾਂ ਨੂੰ ਸੁਲਝਾਉਣ ਲਈ ਮੁਫਤ, ਨਿਰਪੱਖ ਤੇ ਲਚਕੀਲੀ ਸੇਵਾ ਪ੍ਰਦਾਨ ਕਰਦੀ ਹੈ।

ਅਸੀਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਨਜਿੱਠ ਸਕਦੇ ਹਾਂ, ਇਸ ਵਿੱਚ ਸ਼ਾਮਲ ਹੈ:

  • ਬੈਂਕ ਦੇ ਲੈਣ ਦੇਣ ਅਤੇ ਕਰਜ਼ੇ ਦੀਆਂ ਸੂਚੀਆਂ ਵਿੱਚ ਗਲਤੀਆਂ
  • ਕਰਜ਼ਾ, ਕਰੈਡਿਟ ਕਾਰਡਾਂ ਅਤੇ ਥੋੜ੍ਹੇ ਸਮੇਂ ਦਾ ਕਰਜ਼ਾ ਵਾਪਸ ਕਰਨ ਵਿੱਚ ਮੁਸ਼ਕਿਲਾਂ, ਜਦੋਂ ਤੁਹਾਡੀ ਵਿੱਤੀ ਹਾਲਤ ਬਦਲ ਜਾਂਦੀ ਹੈ
  • ਬੀਮੇ ਦੇ ਦਾਅਵੇ ਤੋਂ ਇਨਕਾਰ (ਜਿਵੇਂ ਕਿ ਕਾਰ, ਘਰ ਤੇ ਘਰੇਲੂ ਚੀਜਾਂ, ਪਾਲਤੂ, ਸਫਰ, ਆਮਦਨ ਦੀ ਸੁਰੱਖਿਆ ਅਤੇ ਸਦਮਾ)
  • ਅਣਉਚਿੱਤ ਨਿਵੇਸ਼ ਦੀ ਸਲਾਹ
  • ਸੁਪਰਐਨੂਏਸ਼ਨ ਦੇ ਲਾਭ ਦੀ ਵੰਡ ਦੇ ਬਾਰੇ ਟਰੱਸਟੀ ਦਾ ਫੈਸਲਾ।

ਅਸੀਂ ਕੀ ਕਰ ਸਕਦੇ ਹਾਂ

ਜੇਕਰ ਤੁਸੀਂ ਆਪਣੀ ਵਿੱਤੀ ਕੰਪਨੀ ਨਾਲ ਆਪਣੀ ਸ਼ਿਕਾਇਤ ਨੂੰ ਸਿੱਧਾ ਸੁਲਝਾਉਣ ਦੇ ਸਮਰੱਥ ਨਹੀਂ ਹੋ, ਤੁਸੀਂ AFCA ਨਾਲ ਸੰਪਰਕ ਕਰ
ਸਕਦੇ ਹੋ।

ਅਸੀਂ ਤੁਹਾਡੀ ਸ਼ਿਕਾਇਤ ਨੂੰ ਅਦਾਲਤ ਜਾਣ ਦੇ ਤਣਾਅ ਅਤੇ ਖਰਚੇ ਤੋਂ ਬਿਨਾਂ ਸੁਲਝਾਉਣ ਵਿੱਚ ਸਹਾਇਤਾ ਕਰ ਸਕਦੇ ਹਾਂ। ਸ਼ਿਕਾਇਤ
ਦਰਜ ਕਰਵਾਉਣ ਲੱਗਿਆਂ ਕਾਨੂੰਨੀ ਜਾਂ ਕਿਸੇ ਹੋਰ ਸਲਾਹ ਦੀ ਲੋੜ ਨਹੀਂ ਹੈ, ਜਦ ਤੱਕ ਕਿ ਤੁਸੀਂ ਖੁਦ ਨਹੀਂ ਲੈਣਾ ਚਾਹੁੰਦੇ।

ਦੋਭਾਸ਼ੀਆ ਸੇਵਾ

ਜੇਕਰ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਅਸੀਂ ਮੁਫਤ ਦੋਭਾਸ਼ੀਆ ਸੇਵਾ ਤੱਕ ਪਹੁੰਚ ਦਾ ਪ੍ਰਬੰਧ ਕਰ ਸਕਦੇ ਹਾਂ। ਦੋਭਾਸ਼ੀਆ ਸੇਵਾ ਨੂੰ
131 450 ਉਪਰ ਫੋਨ ਕਰੋ, ਜਾਂ ਸਾਨੂੰ 1800 931 678* ਉਪਰ ਫੋਨ ਕਰੋ ਅਤੇ ਅਸੀਂ ਤੁਹਾਡੇ ਲਈ ਦੋਭਾਸ਼ੀਏ ਦਾ ਪ੍ਰਬੰਧ ਕਰਾਂਗੇ।

ਸਾਨੂੰ ਸੰਪਰਕ ਕਰੋ

ਸਾਡੇ ਕਰਮਚਾਰੀਆਂ ਨਾਲ ਗੱਲ ਕਰਨ ਲਈ 1800 931 678* ਉਪਰ ਫੋਨ ਕਰੋ।

*9 ਵਜੇ ਸਵੇਰ-5 ਵਜੇ ਸ਼ਾਮ ਮੈਲਬੋਰਨ ਦਾ ਸਮਾਂ। ਇਸ ਨੰਬਰ ਨੂੰ ਆਸਟ੍ਰੇਲੀਆ ਵਿੱਚੋਂ ਲੈਂਡਲਾਈਨ ਵਾਲੇ ਫੋਨਾਂ ਤੋਂ ਕੀਤੀਆਂ ਗਈਆਂ ਕਾਲਾਂ ਮੁਫਤ ਹਨ। ਮੋਬਾਈਲ ਫੋਨਾਂ ਤੋਂ ਕੀਤੀਆਂ ਕਾਲਾਂ ਦੀ ਲਾਗਤ ਲੱਗ ਸਕਦੀ ਹੈ, ਕਿਰਪਾ ਆਪਣੇ ਫੋਨ ਪ੍ਰਦਾਤਾ ਕੋਲੋਂ ਪਤਾ ਕਰੋ।

ਹੋਰ ਜਾਣਕਾਰੀ

ਸਾਡੀ ਸੇਵਾ ਬਾਰੇ ਵਾਪਸੀ ਸਲਾਹ

ਸਾਡੀ ਸੇਵਾ ਦੇ ਬਾਰੇ ਸਾਨੂੰ ਆਪਣੀ ਵਾਪਸੀ ਸਲਾਹ ਦੇਣ ਵਾਸਤੇ (ਸ਼ਲਾਘਾ, ਸਲਾਹਵਾਂ ਜਾਂ ਸ਼ਿਕਾਇਤਾਂ), ਕਿਰਪਾ ਕਰਕੇ ਵਾਪਸੀ ਸਲਾਹ ਵਾਲਾ ਫਾਰਮ ਭਰੋ (ਪੀ ਡੀ ਐਫ ਵਾਪਸੀ ਸਲਾਹ ਦਾ ਫਾਰਮ)।

ਹੋਰ ਸੰਪਰਕ ਵੇਰਵੇ

Australian Financial Complaints Authority

GPO Box 3

Melbourne VIC 3001

 

ਈਮੇਲ: info@afca.org.au

ਫੈਕਸ: (03) 9613 6399

ਵੈਬਸਾਈਟ: www.afca.org.au

ਆਵਾਜ਼ ਨੂੰ ਸੁਣੋ: AFCA ਕਿਵੇਂ ਸਹਾਇਤਾ ਕਰ ਸਕਦੀ ਹੈ

ਆਵਾਜ਼ ਦੀ ਇਹ ਫਾਈਲ ਸਮਝਾਉਂਦੀ ਹੈ ਕਿ ਕਿਵੇਂ AFCA ਲੋਕਾਂ ਦੀਆਂ ਵਿੱਤੀ ਉਤਪਾਦਾਂ ਤੇ ਸੇਵਾ ਸਬੰਧੀ ਸ਼ਿਕਾਇਤਾਂ ਅਤੇ ਸ਼ਿਕਾਇਤਾਂ ਦੀਆਂ ਕਿਸਮਾਂ ਜਿੰਨ੍ਹਾਂ ਨੂੰ ਅਸੀਂ ਵਿਚਾਰ ਸਕਦੇ ਹਾਂ, ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦੀ ਹੈ।

ਸ਼ਿਕਾਇਤ ਫਾਰਮ – ਛਾਪਣਯੋਗ ਸੰਸਕਰਨ

ਜੇਕਰ ਤੁਸੀਂ ਫਾਰਮ ਨੂੰ ਛਾਪ ਕੇ ਹੱਥ ਨਾਲ ਭਰਨਾ ਚਾਹੁੰਦੇ ਹੋ ਤਾਂ AFCA ਦੇ ਸ਼ਿਕਾਇਤ ਫਾਰਮ ਦੇ ਇਸ ਸੰਸਕਰਨ ਨੂੰ ਵਰਤੋ। ਹਿਦਾਇਤਾਂ ਫਾਰਮ ਉਪਰ ਦਿੱਤੀਆਂ ਗਈਆਂ ਹਨ।